ਹੁਸਨ ਲੁਕਿਆ ਨਕਾਬ ਵਿੱਚ,
ਜਿਉਂ ਖੁਸ਼ਬੂ ਗ਼ੁਲਾਬ ਵਿੱਚ।
ਸੋਹਣੇ ਖੇਤ ਲਹਿਰਾਉਂਦੇ,
ਲਹਿਰਾਉਂਦੇ ਪੰਜਾਬ ਵਿੱਚ।
ਕਿਰਤੀ ਕਾਮੇ ਕਰਣ ਮਿਹਨਤ
ਅੱਜ ਆਏ ਨੇ ਤਾਬ ਵਿੱਚ।
ਨੋਜਵਾਨੀ ਬਾਹਰ ਤੁਰੀਂ,
ਭਵਿੱਖ ਵੇਖੇ ਨਾ ਪੰਜਾਬ ਵਿੱਚ।
ਸੋਹਣੀ ਇਸ਼ਕੇ ਦੀ ਮਾਰੀ,
ਜਾ ਡੂਬੀ ਚਨਾਬ ਵਿੱਚ।
ਪਰਲੋ ਹੀ ਪਰਲੋ ਆਈ,
ਧਰਤੀ ਡੂਬੀ ਸੈਲਾਬ ਵਿੱਚ।
ਪਾਪੀ ਹਾਂ ਪਾਪੀ ਮੈਂ,
ਡੁਬਕੀ ਲਾਵਾਂ ਕਿਸ ਤਲਾਬ ਵਿੱਚ?
ਅੱਜ ਸਮਝ ਮੇਰੀ ਉਲਝੀ,
ਕੀ ਲਿੱਖਾਂ ਪਹਿਲੀ ਕਿਤਾਬ ਵਿੱਚ।
ਕੁਲਵਿੰਦਰ ਕੌਰ ਸੈਣੀ ✍️
إرسال تعليق